ਇੰਡੋ-ਕੈਨੇਡੀਅਨ ਪੰਜਾਬੀ ਪੋਇਟਰੀ


ਕਵੀਆਂ ਦਾ ਡਿਜੀਟਲ-ਘਰ


ਦੁਨੀਆਂ ਭਰ ਵਿਚ ਕਵਿਤਾ ਦੇ ਨਵੇਂ ਰੂਪਾਂ ਨੂੰ ਪੇਸ਼ ਕਰਨ ਲਈ ਅਨੇਕ ਰੰਗ-ਢੰਗ ਦ੍ਰਿਸ਼ਟਮਾਨ ਨੇ। ਵਧੇਰੇ ਪੰਜਾਬੀ ਕਵੀ ਇਹਨਾਂ ਤੋਂ ਅਵੇਸਲਾ/ਦੂਰ ਤੇ ਅਭਿੱਜ ਹੈ । ਇਹ ਯੁਗ ਕਲਾ ਦੀ ਵਿਕਸਤ ਤਕਨੀਕ ਦਾ ਯੁਗ ਹੈ। ਕਵਿਤਾ ਉਸਦਾ ਅਹਿਮ ਹਿੱਸਾ ਹੈ। ਹਾਲਾਂ ਕਿ ਕਵਿਤਾਨਾ ਸੋਹਣੀ ਕਲਮ-ਦਵਾਤਨਾ ਸੋਹਣੇ ਕਾਗਜ਼ ਨਾ ਕਿਸੇ ‘ਚੋਚਲੇ’ ਦੀ ਮੁਹਤਾਜ ਹੈ ਪਰ ਭੋਜ-ਪੱਤਰਾਂ ਤੋਂ ਅਸੀਂ ਕੰਪਿਊਟਰ ਤਕ ਇਵੇਂ ਹੀ ਪੁੱਜੇ ਹਾਂ ! ਨਿਰਸੰਦੇਹ ਸ਼ਕਤੀ ਤਾਂ ਸ਼ਬਦ ਕਲਪਨਾ/ਉਡਾਰੀ ਦੀ ਅਗਰਭੂਮ ਰਹੀ/ ਰਹੇਗੀ


ਇਹ  ਵੈੱਬ-ਪੋਰਟਲ ਭਾਰਤੀ ਅਤੇ ਕਨੇਡੀਅਨ ਪੰਜਾਬੀ ਕਵਿਤਾ ਰਾਹੀਂ ਸੰਪੂਰਨ ਪੰਜਾਬੀ ਕਾਵਿ ਦਾ ਦ੍ਰਿਸ਼ ਰੂਪਮਾਨ ਕਰਨ ਦਾ ਰਾਹ ਹੈ। ਇਸਦੀ ਲੋੜ ਬਾਰੇ ਅਤੇ ਸ਼ੁਰੂਆਤ ਬਾਰੇ ਅਨੇਕ ਨਜ਼ਰੀਏ ਬਣ ਸਕਦੇ ਨੇ ਪਰ ਮਕਸਦ ਉਸ ਪੰਜਾਬੀ ਕਵਿਤਾ ਦਾ ਮੁਹਾਂਦਰਾ ਉਘਾੜਨਾ ਹੈ ਜੋ ਦੁਨੀਆਂ ਦੇ ਵੱਖੋ ਵੱਖ ਕੋਨਿਆਂ ਵਿਚ ਲਿਖੀ ਜਾ ਰਹੀ ਹੈ


ਵਿਦੇਸ਼ੀ’ ਪੰਜਾਬੀ ਕਵਿਤਾ ਦਾ ਸੰਕਲਪ ਵੀ ਹੁਣ ਪੁਰਾਣਾ ਹੋ ਚੁੱਕਾ ਹੈ। ਗਲੋਬਲ-ਚੇਤਨਾਮੀਡੀਆ ਅਤੇ ਖਾਸ ਕਰ ਸੋਸ਼ਲ-ਮੀਡੀਆ ਨੇ ਇਸ ਸੰਕਲਪ ਨੂੰ ਭੰਗ ਕਰਨ ਵਿਚ ਆਪਣਾ ਬਲ ਵਿਖਾਇਆ ਹੈ। ਇਸ ਬਲ ਨੇ ‘ਵਿਦੇਸ਼ੀ’ ਨੂੰ ‘ਵਿਸ਼ਵ’ ਵਿਚ ਤਬਦੀਲ ਕਰ ਦਿੱਤਾ ਹੈ


ਹੁਣ ਜਦੋਂ ਕਿ ਤਥਾ-ਕਥਿਤ ਵਿਦੇਸ਼ੀ ਪੰਜਾਬੀ ਕਵਿਤਾ ਨੇ ਨਵੇਂ-ਸੁਰ ਦੀ ਅਜੋਕੀ ਪੰਜਾਬੀ ਕਵਿਤਾ ਦਾ ਅੱਧਿਓਂ ਵੱਧ ਪਿੜ ਮੱਲ ਲਿਆ ਹੈ (?) ਤਾਂ ਇਸਨੂੰ ਵਿਦੇਸ਼ੀ ਕਹਿਣਾ ਓਪਰਾ ਲੱਗਣ ਲਗ ਪਿਆ ਹੈ 


ਇਹਨਾਂ ਕਵੀਆਂ ਨੇ ਪੰਜਾਬੀ ਕਵਿਤਾ ਦੀ ਮੁੱਖ-ਧਾਰਾ ਵਿਚ ਬੰਨ੍ਹਵਾਂ ਪ੍ਰਵੇਸ਼ ਕਰਕੇ ਵਿਦੇਸ਼ੀ ਪੰਜਾਬੀ ਕਵਿਤਾ ਦੇ ਚੌਖਟੇ ਦਾ ਪੁਨਰ-ਸਿਰਜਣ ਕਰਕੇ ‘ਵਿਦੇਸ਼ੀ’ ਦੀ ਥਾਂ ‘ਵਿਸ਼ਵ’ ਪੰਜਾਬੀ ਕਵਿਤਾ ਦਾ ਸਰੂਪ ਸਿਰਜਿਆ ਅਤੇ ਅਜਿਹੇ ਕਾਵਿ-ਚਿਹਰੇ ਇਸ ਵੈਬ ਪੋਰਟਲ ਦੀ ਅਗਰਭੂਮੀ ਵਿਚ ਨਮੂੰਦਾਰ ਹਨ 


ਇਸ ਪੋਰਟਲ ਦੀ ਬਣਤਰ ਵਿਚ ਕੁਝ ਮਿੱਤਰ-ਪਿਆਰਿਆਂ-ਕਵੀਆਂ-ਚਿੱਤਰਕਾਰਾਂ ਦਾ ਚਾਨਣ ਨਾਲ ਰਿਹਾ/ ਹੈ ਉਹਨਾਂ ਦਾ ਧੰਨਵਾਦ। ਨਿਰਸੰਦੇਹ ਇਹ ਕਾਰਜ ਨੇਪਰੇ ਚਾੜ੍ਹਨ ਲਈ ਕੈਨੇਡਾ ਕਾਂਊਸਲ ਫਾਰ ਦਾ ਆਰਟਸ ਦਾ ਸਹਿਯੋਗ ਉਲੇਖਨੀਯ ਹੈ 

 ਆਈ ਸੀ ਪੀ ਪੀ’ ਹਰ ਨਵੇਂ ਕਵੀ ਦਾ ਨਿੱਕਾ ਜਿਹਾ ਕਾਵਿ-ਟਿਕਾਣਾ ਹੈ ਜਿੱਥੇ ਉਹ ਅੱਖਰਾਂ-ਸ਼ਬਦਾਂ-ਚਿੱਤਰਾਂ-ਰੰਗਾਂ-ਚਲ-ਚਿਤਰਾਂ ਆਦਿ ਦੀ ਮਨੋ-ਲੀਲ੍ਹਾ ਰਚ/ਉਸਾਰ ਸਕਦਾ ਹੈ। ਕੋਸ਼ਸ਼ ਰਹੇਗੀ ਇਸ ਪੋਰਟਲ ਵਿਚ ਕੁਝ ਵੱਖਰਾ/ਨਵਾਂ ਵੇਖਣ-ਪੜ੍ਹਨ ਨੂੰ ਮਿਲੇ। ਪ੍ਰਮਾਣ ਵਜੋਂ ਪੋਰਟਲ ਦਾ “ਡਿਜੀਟਲ ਰਸਾਲਾ” ਤੁਹਾਡੀ ਨਜ਼ਰ ਹੈ

ਇਹ ਵੈੱਬ-ਪੋਰਟਲ ਸੰਵਾਦ-ਮੂਲਕ ਹੈ। ਕਵੀ/ਪਾਠਕ ਖੁੱਲ੍ਹ-ਦਿਲੀ ਨਾਲ ਇਸ ਵਿਚ ਸ਼ਾਮਿਲ ਹੋ ਸਕਦੇ ਨੇ। ਇਸ ਵੈਬ-ਪੋਰਟਲ ਵਿਚ ਪੰਜਾਬੀ ਦੇ ਹਰ ਉਸ ਕਵੀ ਦਾ ਸਵਾਗਤ ਹੈ ਜਿਸ ਨੂੰ ਨਵੀਂ ਪੰਜਾਬੀ ਕਵਿਤਾ ਦਾ ਪ੍ਰਮਾਣਿਕ ਫਿਕਰ ਹੈ

ਫਿਲਹਾਲ ਪੋਰਟਲ ਅੰਦਰ ਦਾਖਲ ਹੋਵੋਝਾਤੀ ਮਾਰੋਬੈਠੋਤਪ ਕਰੋਕੁਝ ਪੜ੍ਹੋਕੁਝ ਲਿਖੋਕੁਝ ਲਿਖ ਭੇਜੋ


-ਜਸਵੰਤ ਦੀਦ
ਸੰਪਰਕ:


deedjaswant@yahoo.com

14162757494 (ਵਟਸ ਐਪ,ਕੈਨੇਡਾ)