Welcome ICPP, +1 4162757494 (Whatsap Canada)

ਇੰਡੋ-ਕਨੇਡੀਅਨ ਪੰਜਾਬੀ ਕਵੀ ਅਤੇ ਪਾਠਕ: ਡਿਜੀਟਲ-ਦ੍ਰਿਸ਼


“ਇੰਡੋ-ਕਨੇਡੀਅਨ ਪੰਜਾਬੀ ਕਵੀ ਅਤੇ ਪਾਠਕ: ਡਿਜੀਟਲ-ਦ੍ਰਿਸ਼” – ਸੱਤ ਅੰਕਾਂ ਦਾ ਲੜੀਵਾਰ,ਯੂ-ਟਿਊਬ ਤੇ,3 ਜਨਵਰੀ ਤੋਂ 9 ਜਨਵਰੀ 2021 ਤੱਕ ਰੋਜ਼ਾਨਾ. “INDO-CANADIAN PANJABI POETS AND READERS: THE DIGITAL LANDSCAPE” – A SEVEN EPISODES SERIES ON YOU TUBE FROM 3 January to 9 January 2021 on YouTube. * ਲਗਦਾ, ਕਨੇਡਾ ਨੇ ਆਪਣੇ ਰੰਗ ਮਜੀਠ ਕਰਨੇ ਸ਼ੁਰੂ ਕਰ ਦਿੱਤੇ ਨੇ। ਕਦੀ ਲਗਦਾ ਇਹ ਕੋਈ ਹੋਰ ‘ਦੀਦ’ ਹੈ! ਵਰਨਾ ਰੰਗ ਬੇਗਾਨਾ ਤਾਂ ਲਾਗਲੀ ਹਵਾ ਦਾ ਵੀ ਨਾ ਚੜ੍ਹਨ ਦਿੱਤਾ ਕਦੇ। ਮੈਂ ਫੇਸ-ਬੁੱਕ, ਯੂ-ਟਿਊਬ ਤੋਂ ਪਾਸਾ ਵੱਟ ਕੇ ਲੰਘਣ ਵਾਲਾ ਮਨ ਸਾਂ/ ਹਾਂ । ਪਰ ਮਨ ਤੇ ਤਨ ਕਈ ਵਾਰ ਇਕ ਦੂਜੇ ਨਾਲ ਭਿੜ ਪੈਂਦੇ ਨੇ। ਇਸ ਘਮਾਸਾਨ ਵਿਚ ਕਦੇ ਕੋਈ ਪਟਕਾ ਮਾਰ ਜਾਂਦਾ ਕਦੇ ਕੋਈ ਪਿੱਠ ਲਵਾ ਬਹਿੰਦਾ। ਆਖਰ ਰਾਂਗਲਾ ਕਬੀਰ ਅਕਸਰ ਆਣ ਮੋਢਾ ਫੜਦਾ-“ਇਸ ਮਨ ਕੋ ਕੋਈ ਖੋਜੋ ਭਾਈ, ਤਨੁ ਛੂਟੇ ਮਨੁ ਕਹਾਂ ਸਮਾਈ।” ਫੇਸ-ਬੁੱਕ ਉੱਤੇ ਮੈਂ 'ਸੰਕੋਚ' ਸਮੇਤ ਹਾਂ। ਮੇਰੇ ਪਾਠਕ, ਮਿੱਤਰ,ਚਾਹਵਾਨ ਮੇਰੇ ਆਦਰ-ਪਿਆਰ ਦਾ ਹਿੱਸਾ ਨੇ। ਸ਼ਾਇਦ ਮੈਂ ਉਹਨਾਂ ਨੂੰ ਓਨੀ ਸ਼ਿੱਦਤ ਨਾਲ ਹੁੰਗਾਰਾ ਨਹੀਂ ਭਰਦਾ! ਹੁੰਗਾਰਾ ਤਾਂ ਰਚਨਾ ਦਾ ਹੁੰਦਾ। ਨਵੇਂ ਵਰ੍ਹੇ ਤੇ ਯੂ-ਟਿਊਬ ‘ਤੇ ਹਾਜ਼ਰੀ ਹੋਏਗੀ। ਮੇਰੇ ਦਰਸ਼ਕ ਮੈਨੂੰ ਅਨੇਕ ਵਾਰ ਵੱਖਰੇ ਚੈਨਲ ਲਈ ਆਖ ਚੁੱਕੇ ਨੇ। ਹੋ ਸਕਦਾ ਬਾ-ਕਾਇਦਾ ਇਹ ਕੰਮ ਦੇਰ ਪਾ ਕੇ ਸ਼ਕਲ ਅਖ਼ਤਿਆਰ ਕਰੇ! ਦਰ-ਹਕੀਕਤ, ਇਹ ਮੇਰੇ ਕੰਮ ਦਾ ਹਿੱਸਾ ਹੈ। ਤਨ ਦਾ ਹਿੱਸਾ। ਲਿਖਤ ਮਨ ਦਾ ਹਿੱਸਾ ਰਹੀ ਹੈ, ਰਹੇਗੀ ਹਮੇਸ਼ਾ। ਫਿਲਹਾਲ ਯੂ-ਟਿਊਬ 'ਤੇ 3 ਜਨਵਰੀ ਤੋਂ ਲੈ ਕੇ 9 ਜਨਵਰੀ ਤਕ ਹਰ ਰੋਜ਼ ਤੁਹਾਡੇ ਸਨਮੁਖ ਰਹਾਂਗੇ। “ ਇੰਡੋ-ਕਨੇਡੀਅਨ ਪੰਜਾਬੀ ਲੇਖਕ ਅਤੇ ਪਾਠਕ: ਡਿਜੀਟਲ-ਦ੍ਰਿਸ਼ ” ਇਸ ਵਿਕੋਲੋਤਰੇ ਵਿਸ਼ੇ ਤੇ ਮੇਰੇ ਵਲੋਂ ਇਕ ਸੱਤ ਭਾਗਾਂ ‘ਚ ਤਿਆਰ ਕੀਤਾ ਆਵਾਜ਼ ਤੇ ਦ੍ਰਿਸ਼ ਆਧਾਰਿਤ ਲੜੀਵਾਰ ਤੁਸੀਂ ਦੇਖ ਸਕੋਗੇ ਲਗਾਤਾਰ ਸੱਤ ਦਿਨ। ਕਨੇਡਾ ਵਸਦੇ ਕੁਝ ਨਾਮਵਰ ਪੰਜਾਬੀ ਕਵੀਆਂ ਨੂੰ ਤੁਸੀਂ ਇਸ ਲੜੀਵਾਰ ਵਿਚ ਸੁਣ/ ਮਿਲ ਸਕੋਗੇ । ਯੂ-ਟਿਊਬ ਲਿੰਕ ਤੁਹਾਨੂੰ ਫੇਸ-ਬੁੱਕ ਤੇ ਮਿਲਦਾ ਰਹੇਗਾ। ਫਿਲਹਾਲ ਯੂ-ਟਿਊਬ ‘ਤੇ ਇਸ ਲੜੀਵਾਰ ਦੀ ਝਲਕ ਤੁਹਾਡੀ ਨਜ਼ਰ ਹੈ: